ਬੇਰੁਜ਼ਗਾਰ ਆਈ ਟੀ ਆਈ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਦੇ ਆਗੂ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਮਿਲੇ
ਜੇਕਰ ਸਾਡੀ ਜਲਦ ਜੁਆਨਿੰਗ ਨਾ ਕਰਵਾਈ ਗਈ ਤਾਂ ਅਸੀਂ ਅਣਮਿੱਥੇ ਸਮੇਂ ਦੇ ਧਰਨੇ ਲਈ ਹੋਵਾਂਗੇ ਮਜਬੂਰ : ਆਗੂ
ਪਟਿਆਲਾ 25 ਅਗਸਤ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋ) ਬੇਰੁਜ਼ਗਾਰ ਆਈ ਟੀ ਆਈ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਦੇ ਉੱਪ ਪ੍ਰਧਾਨ ਕੁਲਦੀਪ ਸਿੰਘ ਮਾਲੇਰਕੋਟਲਾ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਅੱਜ ਪੰਜਾਬ ਰਾਜ ਬਿਜਲੀ ਬੋਰਡ ਲਿਮਟਿਡ ਪਟਿਆਲ਼ਾ ਵਿਖੇ ਮੈਨੇਜਰ ਆਈ.ਆਰ./ ਪੀਐੱਸਪੀਸੀਐੱਲ ਅਤੇ ਸੀ.ਐੱਮ.ਡੀ./ਪੀਐੱਸਪੀਸੀਐੱਲ ਨਾਲ ਯੂਨੀਅਨ ਦੀ ਮੀਟਿੰਗ ਸਫ਼ਲਤਾ ਪੂਰਵਕ ਰਹੀ ਹੈ। ਮੀਟਿੰਗ ਵਿੱਚ ਯੂਨੀਅਨ ਵੱਲ਼ੋਂ ਪੰਜਾਬ ਰਾਜ ਬਿਜਲੀ ਬੋਰਡ ਲਿਮਟਿਡ ਪਟਿਆਲ਼ਾ ਦੇ ਮੈਨੇਜਰ ਆਈ.ਆਰ./ ਪੀਐੱਸਪੀਸੀਐੱਲ ਸ੍ਰੀ ਰਣਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਵਿਭਾਗ ਵੱਲ਼ੋਂ ਲਿਖਤੀ ਰੂਪ ਵਿੱਚ ਜਲਦੀ ਡਾਕਿਊਮੈਂਟੇਸ਼ਨ ਦੀ ਪ੍ਰਕਿਰਿਆ ਸੁਰੂ ਕਰਵਾਕੇ ਅਤੇ ਸਤੰਬਰ ਮਹੀਨੇ ਵਿੱਚ 2600 ਟ੍ਰੇਨੀ ਦੀਆ ਜੋਆਨਿੰਗਾ ਦੇਣ ਦਾ ਵਾਅਦਾ ਕੀਤਾ ਹੈ। ਯੂਨੀਅਨ ਮੈਂਬਰਾਂ ਵੱਲ਼ੋਂ ਦੱਸਿਆ ਗਿਆ ਹੈ ਕਿ ਇੱਕ ਸਾਲਾ ਅਪ੍ਰੈਂਟਿਸਸ਼ਿਪ ਲਾਇਨਮੈਨ ਟਰੇਡ ਸੂਚਨਾ ਨੰ: 01/ਅਪ੍ਰੈਂਟਿਸਲਾਈਨਮੈਨ/2025-26 ਦੇ ਤਹਿਤ ਸੈਸ਼ਨ 2025-26 ਲਈ ਲਾਈਨਮੈਨ ਟ੍ਰੇਡ ਵਿੱਚ ਅਪ੍ਰੈਂਟਿਸਸ਼ਿਪ ਲਈ ਉਮੀਦਵਾਰਾਂ ਦੀ ਚੋਣ ਲਈ ਮਿਤੀ 19, 20, ਅਤੇ 23 ਜੂਨ 2025 ਨੂੰ ਪੇਪਰ ਲੈ ਗਏ ਸਨ। ਜਿਸ ਦਾ ਰਿਜ਼ਲਟ 18/08/2025 ਨੂੰ ਆਫੀਸ਼ੀਅਲ ਵੈੱਬ ਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਸੀ। ਉੱਪ ਪ੍ਰਧਾਨ ਕੁਲਦੀਪ ਸਿੰਘ ਮਾਲੇਰਕੋਟਲਾ ਅਤੇ ਯੂਨੀਅਨ ਮੈਂਬਰਾਂ ਵੱਲੋਂ ਜਲਦੀ ਤੋ ਜਲਦੀ ਡਾਕਿਊਮੈਂਟੇਸ਼ਨ ਵੈਰੀਫਿਕੇਸ਼ਨ ਕਰਵਾਕੇ ਸਤੰਬਰ 2025 ਵਿੱਚ ਸਾਰੇ ਯੋਗਵਰ ਟ੍ਰੇਨੀਜ ਨੂੰ ਜੋਆਨਿੰਗਾ ਦਿੱਤੀਆ ਜਾਣ ਦੀ ਗੱਲ ਕਹੀ ਗਈ ਹੈ। ਨਾਲ ਉਹਨਾਂ ਇਹ ਵੀ ਕਿਹਾ ਕਿ ਯੂਨੀਅਨ ਨੂੰ ਹਰ ਵਾਰੀ ਧਰਨੇ ਲਗਾਕੇ ਛੋਟੀ ਤੋ ਛੋਟੀ ਪਹਿਰਵਾਈ ਕਰਵਾਉਣੀ ਪੈ ਰਹੀ ਹੈ। ਉਹਨਾਂ ਦਸਿਆ ਕਿ ਸੱਭ ਤੋ ਪਹਿਲਾ ਧਰਨਾ ਲਗਾਕੇ ਅਪ੍ਰੈਂਟਿਸਸ਼ਿਪ ਦੀਆ ਪੋਸਟਾਂ ਕਢਵਾਈਆ ਤੇ ਫਿਰ ਧਰਨਾ ਲਗਾਕੇ ਪੇਪਰ ਦੀ ਮਿਤੀ ਲਈ ਗਈ ਤੇ ਹੁਣ ਫਿਰ ਅਪ੍ਰੈਂਟਿਸਸ਼ਿਪ ਦਾ ਰਿਜ਼ਲਟ ਵੀ ਸਾਨੂੰ ਧਰਨਾ ਲਗਾਕੇ ਹੀ ਜਾਰੀ ਕਰਵਾਉਣਾ ਪਿਆ ਹੈ।
ਉਹਨਾਂ ਕਿਹਾ ਕਿ ਜਲਦੀ ਤੋ ਜਲਦੀ ਡਾਕੂਮੇਟੇਸ਼ਨ ਵੈਰੀਫਿਕੇਸ਼ਨ ਕਰਵਾ ਕਿ ਸਾਨੂੰ ਜੋਆਨਿੰਗ ਨਹੀਂ ਕਰਵਾਇਆ ਗਿਆ ਤਾ ਯੂਨੀਅਨ ਜਲਦ ਹੀ ਫਿਰ ਤੋ ਅਣ ਮਿਥੇ ਸ਼ਮੇਂ ਲਈ ਸੰਘਰਸ਼ ਲਈ ਤਿਆਰ ਵਰ ਤਿਆਰ ਹੈ। ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਅਪ੍ਰੈਂਟਿਸਸ਼ਿਪ ਪੇਪਰ ਪਾਸ ਸਾਥੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਅੱਗੇ ਆਉਣ। ਇਸ ਸ਼ਮੇ ਮਨਪ੍ਰੀਤ ਸਿੰਘ ਰਾਏਪੁਰ (ਕੈਸ਼ੀਅਰ), ਕੁਲਵੰਤ ਸਿੰਘ ਭਵਾਨੀਗੜ੍ਹ (ਸੂਬਾ ਸਕੱਤਰ), ਰਮਨਜੋਤ ਸੰਗਰੂਰ (ਸਲਾਹਕਾਰ), ਪਵਨਦੀਪ ਸਿੰਘ, ਹਰਮਿੰਦਰ ਸਿੰਘ ਈਸ਼ਾਪੁਰ, ਜਸਨਪ੍ਰੀਤ ਸਿੰਘ ਭੀਲੋਵਾਲ ਆਦਿ ਸ਼ਾਮਿਲ ਰਹੇ।
No comments
Post a Comment